ਮਨੁੱਖ ਦੇ ਜੀਵਨ ਲਈ ਪਰਮੇਸ਼ੁਰ ਸਾਰੇ ਕਸ਼ਟ ਸਹਿਣ ਕਰਦਾ ਹੈ

ਨਵੰਬਰ 15, 2021

ਮਨੁੱਖ ਦੇ ਜੀਵਨ ਦੇ ਮੁੱਢ ਅਤੇ ਨਿਰੰਤਰਤਾ ਦਾ ਸੰਚਾਲਨ ਕਰਨ ਵਾਲੇ

ਭੇਤਾਂ ਬਾਰੇ ਕਦੇ ਕਿਸੇ ਨੇ ਗੌਰ ਨਹੀਂ ਕੀਤਾ ਹੈ।

ਸਿਰਫ਼ ਪਰਮੇਸ਼ੁਰ, ਜੋ ਇਨ੍ਹਾਂ ਸਭਨਾਂ ਗੱਲਾਂ ਨੂੰ ਸਮਝਦਾ ਹੈ,

ਚੁਪਚਾਪ ਉਹ ਦੁਖ ਅਤੇ ਕਸ਼ਟ ਸਹਿੰਦਾ ਰਹਿੰਦਾ ਹੈ, ਜਿਹੜੇ ਮਨੁੱਖ ਉਸ ਨੂੰ ਪਹੁੰਚਾਉਂਦਾ ਹੈ,

ਜੋ ਪਰਮੇਸ਼ੁਰ ਕੋਲੋਂ ਸਭ ਕੁਝ ਪ੍ਰਾਪਤ ਕਰਕੇ ਵੀ ਉਸ ਦਾ ਧੰਨਵਾਦੀ ਨਹੀਂ ਹੁੰਦਾ।

ਮਨੁੱਖ ਉਨ੍ਹਾਂ ਸਭਨਾਂ ਵਸਤਾਂ ਨੂੰ ਬੜੇ ਹੀ ਹਲਕੇ ਰੂਪ ਵਿੱਚ ਲੈਂਦਾ ਹੈ, ਜਿਹੜੀਆਂ ਜੀਵਨ ਉਸ ਦੇ ਲਈ ਲਿਆਉਂਦਾ ਹੈ,

ਅਤੇ ਇਸੇ ਕਰਕੇ, “ਇਸ ਵਿੱਚ ਕੋਈ ਸ਼ੱਕ ਨਹੀਂ” ਕਿ ਮਨੁੱਖ ਨੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਹੈ,

ਮਨੁੱਖ ਨੇ ਉਸ ਨੂੰ ਵਿਸਾਰ ਦਿੱਤਾ ਹੈ, ਅਤੇ ਮਨੁੱਖ ਨੇ ਉਸ ਦਾ ਨਾਜਾਇਜ਼ ਫਾਇਦਾ ਚੁੱਕਿਆ ਹੈ।

ਆਪਣੀ ਯੋਜਨਾ ਦੀ ਖਾਤਰ ਅਤੇ ਉਸ ਵੱਲੋਂ ਫੂਕੇ ਗਏ ਸਾਹ ਦੀ ਖਾਤਰ ਪਰਮੇਸ਼ੁਰ ਸਾਰੇ ਕਸ਼ਟ ਸਹਿਣ ਕਰ ਲੈਂਦਾ ਹੈ,

ਮਨੁੱਖ ਦੇ ਸਰੀਰ ਦੀ ਖਾਤਰ ਨਹੀਂ ਪਰ ਮਨੁੱਖ ਦੇ ਜੀਵਨ ਦੀ ਖਾਤਰ।

ਅਜਿਹਾ ਉਹ ਮਨੁੱਖ ਦਾ ਸਰੀਰ ਵਾਪਸ ਪ੍ਰਾਪਤ ਕਰਨ ਲਈ ਨਹੀਂ,

ਪਰ ਉਹ ਸਾਹ ਵਾਪਸ ਪ੍ਰਾਪਤ ਕਰਨ ਲਈ ਕਰਦਾ ਹੈ, ਜੋ ਉਸ ਨੇ ਆਪ ਉਸ ਵਿੱਚ ਫੂਕਿਆ ਸੀ।

ਉਸ ਦੀ ਯੋਜਨਾ ਇਹੋ ਹੈ, ਸਭ ਮਨੁੱਖ ਦੇ ਜੀਵਨ ਲਈ ਹੈ।

ਕੀ ਇਹ ਸੱਚ ਹੈ ਕਿ ਪਰਮੇਸ਼ੁਰ ਦੀ ਯੋਜਨਾ ਸੱਚਮੁੱਚ ਐਨੀ ਮਹੱਤਵਪੂਰਣ ਹੈ?

ਕੀ ਇਹ ਸੱਚ ਹੈ ਕਿ ਮਨੁੱਖ, ਇਹ ਜੀਉਂਦਾ ਪ੍ਰਾਣੀ ਜਿਹੜਾ ਪਰਮੇਸ਼ੁਰ ਦੇ ਹੱਥ ਦੀ ਰਚਨਾ ਹੈ,

ਸੱਚਮੁੱਚ ਐਨਾ ਮਹੱਤਵਪੂਰਣ ਹੈ?

ਇਹ ਤਾਂ ਪੱਕਾ ਹੈ ਕਿ ਪਰਮੇਸ਼ੁਰ ਦੀ ਯੋਜਨਾ ਮਹੱਤਵਪੂਰਣ ਹੈ;

ਪਰ ਫਿਰ ਵੀ, ਪਰਮੇਸ਼ੁਰ ਦੇ ਹੱਥ ਦੁਆਰਾ ਰਚਿਆ ਗਿਆ

ਇਹ ਜੀਉਂਦਾ ਪ੍ਰਾਣੀ ਉਸ ਦੀ ਯੋਜਨਾ ਖਾਤਰ ਹੀ ਹੋਂਦ ਵਿੱਚ ਹੈ।

ਇਸ ਕਰਕੇ, ਇਸ ਮਨੁੱਖਜਾਤੀ ਦੇ ਲਈ ਨਫ਼ਰਤ ਦੇ ਕਾਰਨ

ਪਰਮੇਸ਼ੁਰ ਆਪਣੀ ਯੋਜਨਾ ਨੂੰ ਵਿਅਰਥ ਨਹੀਂ ਜਾਣ ਦੇ ਸਕਦਾ।

ਆਪਣੀ ਯੋਜਨਾ ਦੀ ਖਾਤਰ ਅਤੇ ਉਸ ਵੱਲੋਂ ਫੂਕੇ ਗਏ ਸਾਹ ਦੀ ਖਾਤਰ ਪਰਮੇਸ਼ੁਰ ਸਾਰੇ ਕਸ਼ਟ ਸਹਿਣ ਕਰ ਲੈਂਦਾ ਹੈ,

ਮਨੁੱਖ ਦੇ ਸਰੀਰ ਦੀ ਖਾਤਰ ਨਹੀਂ ਪਰ ਮਨੁੱਖ ਦੇ ਜੀਵਨ ਦੀ ਖਾਤਰ।

ਅਜਿਹਾ ਉਹ ਮਨੁੱਖ ਦਾ ਸਰੀਰ ਵਾਪਸ ਪ੍ਰਾਪਤ ਕਰਨ ਲਈ ਨਹੀਂ,

ਪਰ ਉਹ ਸਾਹ ਵਾਪਸ ਪ੍ਰਾਪਤ ਕਰਨ ਲਈ ਕਰਦਾ ਹੈ, ਜੋ ਉਸ ਨੇ ਆਪ ਉਸ ਵਿੱਚ ਫੂਕਿਆ ਸੀ।

ਉਸ ਦੀ ਯੋਜਨਾ ਇਹੋ ਹੈ, ਸਭ ਮਨੁੱਖ ਦੇ ਜੀਵਨ ਲਈ ਹੈ।

ਆਪਣੀ ਯੋਜਨਾ ਦੀ ਖਾਤਰ ਅਤੇ ਉਸ ਵੱਲੋਂ ਫੂਕੇ ਗਏ ਸਾਹ ਦੀ ਖਾਤਰ ਪਰਮੇਸ਼ੁਰ ਸਾਰੇ ਕਸ਼ਟ ਸਹਿਣ ਕਰ ਲੈਂਦਾ ਹੈ,

ਮਨੁੱਖ ਦੇ ਸਰੀਰ ਦੀ ਖਾਤਰ ਨਹੀਂ ਪਰ ਮਨੁੱਖ ਦੇ ਜੀਵਨ ਦੀ ਖਾਤਰ।

ਅਜਿਹਾ ਉਹ ਮਨੁੱਖ ਦਾ ਸਰੀਰ ਵਾਪਸ ਪ੍ਰਾਪਤ ਕਰਨ ਲਈ ਨਹੀਂ,

ਪਰ ਉਹ ਸਾਹ ਵਾਪਸ ਪ੍ਰਾਪਤ ਕਰਨ ਲਈ ਕਰਦਾ ਹੈ, ਜੋ ਉਸ ਨੇ ਆਪ ਉਸ ਵਿੱਚ ਫੂਕਿਆ ਸੀ।

ਉਸ ਦੀ ਯੋਜਨਾ ਇਹੋ ਹੈ, ਸਭ ਮਨੁੱਖ ਦੇ ਜੀਵਨ ਲਈ ਹੈ।

“ਲੇਲੇ ਦੇ ਮਗਰ ਤੁਰੋ ਅਤੇ ਨਵੇਂ ਗੀਤ ਗਾਓ” ਵਿੱਚੋਂ

ਹੋਰ ਵੇਖੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

Leave a Reply

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ